Sunday, August 18, 2024

ਸੁਖਬੀਰ ਬਾਦਲ ਲੜਨਗੇ ਜਮੀਨੀ ਚੋਣਾਂ ! ਗਿੱਦੜਬਾਹਾ ਹਲਕੇ ਵਿੱਚ ਵਧਾਈਆਂ ਸਰਗਰਮੀਆਂ

Deep Bhatti : ਪੰਜਾਬ 18 ਅਗਸਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਉਣ ਵਾਲੀਆ ਜਮੀਨੀ ਚੋਣਾਂ ਗਿੱਦੜਬਾਹਾ ਹਲਕੇ ਤੋਂ ਲੜਿਆ ਜਾਣਗੀਆਂ ਜਿਸ ਦੇ ਚਲਦੇ ਓਹਨਾ ਵਲੋ ਸਰਗਰਮੀਆਂ ਵਧਾ ਦਿੱਤੀਆਂ ਹਨ। ਲਗਾਤਾਰ ਦੂਜੇ ਦਿਨ ਸੁਖਬੀਰ ਬਾਦਲ ਗਿੱਦੜਬਾਹਾ ਦੌਰ ਤੇ ਪਹੁੰਚੇ 

Image credit by owner 

Published by: Arshdeep Singh 
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਗਿੱਦੜਬਾਹਾ ਹਲਕੇ ਵਿੱਚ ਆਉਣ ਵਾਲੀਆ ਜਮੀਨੀ ਚੋਣਾਂ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ।  ਓਹਨਾਂ ਦੇ ਲਗਾਤਾਰ ਦੂਜੇ ਦਿਨ ਦੇ  ਗਿੱਦੜਬਾਹਾ ਦੌਰੇ ਤੋ ਪਤਾ ਲੱਗ ਰਿਹਾ ਹੈ ਕਿ ਓਹਨਾ ਵਲੋ ਇਥੋਂ ਚੋਣਾਂ ਲੜਿਆ ਜਾਣ ਗਿਆ 


 ਸੁਖਬੀਰ ਸਿੰਘ ਬਾਦਲ ਵਲੋਂ ਕੱਲ ਵੀ ਗਿੱਦੜਬਾਹਾ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ। ਗਿੱਦੜਬਾਹਾ ਬਾਦਲ ਪਰਿਵਾਰ ਦੀ ਸ਼ੁਰੂ ਤੋਂ ਹੀ ਪੱਕੀ ਸੀਟ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਤੋਂ 5 ਵਾਰ ਵਿਧਾਇਕ ਰਹੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਪੰਜਾਬ ਦੇ ਚਾਰ ਵਿਧਾਇਕਾਂ ਨ ਅਸਤੀਫਾ ਦੇ ਦਿੱਤਾ ਸੀ। ਇਸ ਲਈ ਹੁਣ ਪੰਜ ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣ ਹੋਵੇਗੀ।


                      Image create by owner 

 ਦਸ ਦਿੱਤਾ ਜਾਏ ਕਿ   ਗਿੱਦੜਬਾਹਾ ਵਿਧਾਨ ਸਭਾ ਸੀਟ ਤੇ ਪਿਛਲੀ ਵਾਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਸਨ। ਜਿੰਨਾ ਨੇ ਲੋਕ ਸਭਾ ਚੋਣਾਂ ਵਿੱਚ ਇਹ ਸੀਟ ਛੱਡ ਲੁਧਿਆਣਾ ਤੋ ਚੋਣ  ਲੜੀ ਅਤੇ ਜਿੱਤੇ ਹਨ ਜਿਸ ਲਈ ਚੋਣ ਕਮਿਸ਼ਨ ਵੱਲੋਂ ਗਿੱਦੜਬਾਹਾ ਵਾਲੀ ਸੀਟ ਨੂੰ ਖ਼ਾਲੀ ਐਲਾਨਿਆ ਹੈ ਇਸ ਦੇ ਨਾਲ਼ ਹੀ ਬਰਨਾਲਾ ਦੀ  ਸੀਟ ਤੇ ਵੀ ਚੋਣ ਹੋਵੇਂਗੀ 

ਦਸ ਦਈਏ ਕਿ ਗਿੱਦੜਬਾਹਾ ਸੀਟ ਇਸ ਸਮੇਂ ਕਾਂਗਰਸ ਦੇ ਕੋਲ ਸੀ। ਇਸ ਦੇ ਨਾਲ ਹੀ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ, ਇਸ ਲਈ ਚੋਣ ਕਮਿਸ਼ਨ ਵਲੋਂ ਡੇਰਾ ਬਾਬਾ ਨਾਨਕ ਸੀਟ ਨੂੰ ਵੀ ਖ਼ਾਲੀ ਐਲਾਨ ਦਿੱਤਾ ਜਾਵੇਗਾ ਅਤੇ ਉਥੇ ਹੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੱਬੇਵਾਲ ਵਿਧਾਨ ਸਭਾ ਸੀਟ ਤੇ
 ਡਾ .ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਚੋਣ ਜਿੱਤ ਗਏ।
 ਜਿਸ ਕਰਕੇ ਚੋਣ ਕਮਿਸ਼ਨ ਵਲੋਂ ਇਸ ਸੀਟ ਤੇ ਵੀਂ ਦੁਬਾਰਾ ਵੋਟਾਂ ਕਰਵੋਨਿਆ ਪੈਣਗੀਆਂ। ਪੰਜਾਬ ਵਿਚ 5 ਵਿਧਾਨ ਸਭਾ ਸੀਟਾਂ ਉਤੇ ਜ਼ਿਮਨੀ ਚੋਣਾਂ ਸੂਬੇ ਦੀਆਂ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਹੋਣਗੀਆਂ।





No comments:

Post a Comment

Thank you