Sunday, August 25, 2024

ਸਵ:ਸ:ਮਨਪ੍ਰੀਤ ਸਿੰਘ ਗਿੱਲ ਦੀ ਯਾਦ ਵਿੱਚ ਫਰੀਦਕੋਟ ਮੈਡੀਕਲ ਵਿੱਚ ਬਲੱਡ ਕੈਂਪ ਲਗਾਇਆ ਗਿਆ ਬਲੱਡ




 Deep Bhatti : 25 ਅਗਸਤ  ਦਿਨ ਐਤਵਾਰ ਨੂੰ ਸ: ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ (ਰਜਿ) ਫਰੀਦਕੋਟ ਅਤੇ ਭਾਈ ਘਨ੍ਹਈਆ ਯੂਥ  ਕਲੱਬ (ਰਜਿ) ਫਰੀਦਕੋਟ ਅਤੇ ਸਵ : ਮਨਪ੍ਰੀਤ ਸਿੰਘ ਗਿੱਲ (ਮਨੀ) ਦੇ ਪਰਿਵਾਰ ਦੇ ਸਹਿਯੋਗ ਨਾਲ ਸਾਂਝ ਬਲੱਡ ਵੈਲਫੇਅਰ ਕਲੱਬ (ਰਜਿ) ਫਰੀਦਕੋਟ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ।

ਸਵ:ਸ:ਮਨਪ੍ਰੀਤ ਸਿੰਘ ਗਿੱਲ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੇ ਪਰਿਵਾਰ ਵਲੋਂ ਮਹਾਨ ਖੂਨਦਾਨ ਕੈਂਪ ਫਰੀਦਕੋਟ ਮੈਡੀਕਲ ਬਲੱਡ ਬੈਂਕ ਵਿੱਚ ਲਗਾਇਆ ਗਿਆ । ਜਿਸ ਵਿੱਚ 80 ਵੀਰਾ ਭੈਣਾ ਨੇ ਖੂਨਦਾਨ ਕੀਤਾ ਜੌ ਕਿ ਹੁਣ ਦੇ ਸਮੇ ਲਈ ਬਹੁਤ ਵਡੀ ਗੱਲ ਹੈ । 



ਇਸ ਮਹਾਨ ਖ਼ੂਨਦਾਨ ਕੈਂਪ ਵਿੱਚ ਪਹੁੰਚਣ ਵਾਲੇ ਸਾਰੇ ਵੀਰਾ ਤੇ ਭੈਣਾਂ ਨੂੰ ਸਾਂਝ ਬਲੱਡ ਵੈਲਫੇਅਰ ਕਲੱਬ ਅਤੇ ਸ: ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਸਨਮਾਨਤ ਵੀ ਕੀਤਾ ਗਿਆ।

 ਮਨਪ੍ਰੀਤ ਦੇ ਪਰਿਵਾਰ ਅਤੇ ਗੁਰਜੀਤ ਸਿੰਘ ਢਿੱਲੋ ਵਲੋ ਆਖਿਆ ਗਿਆ ਕਿ ਅਸੀਂ ਇੱਥੇ ਆਏ ਸਾਰੇ ਵੀਰਾਂ ਭੈਣਾ ਦਾ ਦਿਲੋਂ ਸਤਿਕਾਰ ਕਰਦੇ ਹਾਂ ਜਿਨਾ ਨੇ ਆਪਣੇ ਕੀਮਤੀ ਸਮੇ ਵਿੱਚੋ ਸਮਾ ਕੱਢ ਕੇ ਇਸ ਕੈਪ ਵਿੱਚ ਸਹਿਯੋਗ ਦਿੱਤਾ। ਅਤੇ ਉਹਨਾ ਵਲੋ ਹੋਰਾ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਵੀ ਬੇਨਤੀ ਕੀਤੀ। ਓਹਨਾਂ ਦਸਿਆ ਕਿ ਰੋਜ਼ਾਨਾ ਸਾਡੇ ਕੋਲ਼ 5 ਤੋ 10 ਖੂਨ ਦੀ ਮੰਗ ਲਈ ਫਾਰਮ ਆਉਂਦੇ ਹਨ ਅਤੇ ਖੂਨ ਦਾਨਿਆ ਦੀ ਘਾਟ ਹੋਣ ਕਰਕੇ ਇਸ ਵਿਚ ਥੋੜਾ ਸਮਾਂ ਲੱਗ ਜਾਂਦਾ ਹੈ  । (ਇਸ ਕੈਂਪ ਦੋਰਾਨ ਗੁਰਜੀਤ ਸਿੰਘ , ਰਾਜਨ , ਦਵਿੰਦਰ ਸਿੰਘ ਅਤੇ ਸਾਰਾ ਬਲੱਡ ਬੈਂਕ ਸਟਾਫ ਅਤੇ ਸੰਸਥਾ ਦੇ ਮੈਬਰ ਹਾਜ਼ਰ ਸਨ।

ਸਰਦਾਰ ਗੁਰਜੀਤ ਸਿੰਘ ਢਿੱਲੋ ਨੂੰ ਉਹਨਾ ਦੇ ਲੋਕ ਭਲਾਈ ਦੇ ਕੰਮਾਂ ਦੇ ਚਲਦੇ ਅਕਸਰ ਸਨਮਾਨਤ ਕੀਤਾ ਜਾਂਦਾ ਹੈ। ਪਿਛਲੇ ਦਿਨਾਂ ਚ 15 ਅਗੱਸਤ ਨੂੰ ਵੀ ਓਹਨਾ ਦੇ ਚੰਗੇ ਕੰਮਾਂ ਦੇ ਚਲਦੇ ਓਹਨਾ ਨੂੰ ਫ਼ਰੀਦਕੋਟ ਦੇ ਡੀਸੀ ਵਲੋ ਸਨਮਾਨਤ ਕੀਤਾ ਗਿਆ ਸੀ । ਗੁਰਜੀਤ ਢਿੱਲੋ ਜੀ ਨੂੰ ਸ: ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ (ਰਜਿ) ਚਲਾਉਂਦੇ ਹਨ ਉਹਨਾ ਵਲੋ ਨੌਜਵਾਨਾਂ ਨੂੰ ਓਹਨਾ ਦੇ ਇਸ ਭਲਾਈ ਦੇ ਕੰਮ ਵਿੱਚ ਮੱਦਤ ਕਰਨ ਲਈ ਵੀ ਬੇਨਤੀ ਕੀਤੀ ।


ਓਹਨਾਂ ਆਖਿਆ ਕਿ ਤੁਸੀ ਨਿਚੇ ਦਿੱਤੇ ਲਿੰਕ ਤੇ ਕਲਿੱਕ ਕਰ ਆਪਣਾ register ਕਰਵਾ ਸਕਦੇ ਹੋ 

ਖ਼ੂਨਦਾਨ ਮਹਾਂ ਦਾਨ

Register now for blood donation

No comments:

Post a Comment

Thank you