Wednesday, July 24, 2024

Budget 2024 ਵਿਦਿਆਰਥੀਆਂ ਲਈ ਖੁਸ਼ ਖਬਰੀ

Budget 2024 ਵਿਦਿਆਰਥੀਆਂ
 ਲਈ ਖੁਸ਼ ਖਬਰੀ , ਹੁਣ ਵਿਦਿਆਰਥੀ ਲਈ ਸਕਣਗੇ
 (10 lakh) ਤੱਕ ਦਾ loan,
 ਦੇਖੋ ਪੂਰੀ ਪ੍ਰਕਿਰਿਆ..


TFG ਨੇ ਇਸ ਬਾਰੇ ਮਾਹਿਰਾ ਨਾਲ ਗਲ ਕੀਤੀ।
 ਉਹਨਾਂ ਨੇਂ ਦੱਸਿਆ ਕਿ ਵਿਦਿਆਰਥੀਆਂ ਨੂੰ
 ਲੋਨ ਸਮੇਂ ਬਹੁਤ ਗੱਲਾਂ ਦਾ ਧਿਆਨ ਰੱਖਣਾ 
ਪਵੇਗਾ ਦੇਖੋ ਹੋਰ ਵੇਰਵੇ



 












Image credited by = creater 



Published : Arshdeep Singh 


 ਦੀਪ ਭੱਟੀ/ ਮੰਗਲਵਾਰ 23 ਜੁਲਾਈ ਨੂੰ ਕੇਂਦਰ ਸਰਕਾਰ 
ਵੱਲੋਂ ਬਜਟ (Budget 2024) ਪੇਸ਼ ਕੀਤਾ ਗਿਆ। 
ਜਿਸ ਵਿੱਚ ਸਰਕਾਰ ਵੱਲੋ ਵਿਦਿਆਰਥੀ ਨੂੰ ਉਸ ਦੀ 
ਪੜ੍ਹਾਈ ਦੌਰਾਨ ਆਉਣ ਵਾਲਿਆ ਪਰੇਸ਼ਾਨੀਆਂ ਨੂੰ ਦੇਖਦੇ
 ਹੋਏ ਇਕ ਰਾਖਵਾਂ ਬਜਟ ਪੇਸ਼ ਕੀਤੇ ਜਿਸ ਵਿੱਚ ਵਿੱਤ
 ਮੰਤਰੀ ਸ਼੍ਰੀਮਤੀ ਨਿਰਮਲਾ ਜੀ ਨੇ ਦੱਸਿਆ ਕਿ ਹੁਣ ਵਿਦਿਆਰਥੀ 
ਨੂੰ 10 ਲੱਖ ਦਾ ਲੋਨ ਮਿਲ ਸਕਦਾ ਹੈ ਜਿਸ ਦਾ ਓਹਨੂੰ 
ਕੇਵਲ ਤਿੰਨ ਫੀਸਦੀ ਵਿਆਜ ਦੇਣਾ ਪਵੇਗਾ



TFG ਵਲੋ ਇਸ ਬਾਰੇ ਹੋਰ ਜਾਣਕਾਰੀ ਇਕੱਠਾ 
ਕਰਦੇ ਹੋਏ ਮਾਹਿਰਾ ਨਾਲ਼ ਗੱਲ ਕੀਤੀ ਜਿਸ ਦੌਰਾਨ
 ਓਹਨਾ ਨੇ ਹੋਰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ 
loan ਲੈਂਦੇ ਹੋਏ ਵਿਦਿਆਰਥੀਆਂ ਨੂੰ ਕਿਹੜੀਆਂ 
ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਸ ਬਾਰੇ 
ਹੋਰ ਵੇਰਵੇ ਥਲੇ ਦਿੱਤੇ ਗਏ ਹਨ 



[ ਵਿਦਿਆਰਥੀ ਲੋਨ ਲੈਣ ਦੀ 
ਪ੍ਰਕਿਰਿਆ ਕਿ ਹੈ ਅਤੇ ਕਿੰਨਾ
 ਗਲਾ ਦਾ ਧਿਆਨ ਰੱਖਣਾ ਜ਼ਰੂਰੀ ਹੈ ]

1. ਬੈਂਕ ਜਾ ਵਿੱਤੀ ਸੰਸਥਾ ਦੀ ਚੋਣ - ਲੋਨ
 ਲੈਣ ਦੀ ਪ੍ਰਕਿਰਿਆ ਵਿੱਚ ਸੱਭ ਤੋਂ ਪਹਿਲਾਂ ਵਿਦਿਆਰਥੀ 
ਨੂੰ ਬੈਕ ਜਾਂ ਵਿੱਤੀ ਸੰਸਥਾ ਦੀ ਚੋਣ ਕਰਨੀ ਪਵੇਗੀ ਜੌ 
ਇਸ ਦੀ ਪੇਸ਼ ਕਰ ਸਕਦੇ ਹਨ।
(ਮੁੱਖ ਰੂਪ ਵਿੱਚ ਆਖੀਏ ਤਾ ਪਹਿਲਾ ਸਰਕਾਰੀ 
ਬੈਂਕ ਤੋ ਹੀ ਕੀਤੀ ਜਾਵੇ ਤਾਂ ਜ਼ੋ ਇਸ ਦੀ ਪ੍ਰਕਿਰਿਆ 
ਵਿੱਚ ਕੋਈ ਦਿੱਕਤ ਨਾ ਆਏ)
 
2 .ਕੋਰਸ ਅਤੇ ਇੰਸਟੀਚਿਊਟ ਦੀ ਚੋਣ
ਉਸ ਕੋਰਸ ਅਤੇ ਇੰਸਟੀਚਿਊਟ ਬਾਰੇ ਸਾਰੀ
 ਜਾਣਕਾਰੀ ਇਕੱਠਾ ਕਰੋ ਜਿਸ ਵਿੱਚ ਤੁਸੀਂ ਦਾਖਲਾ ਲੈਣ ਚਾਹੁੰਦੇ ਹੋ। 
ਬਹੁਤ ਸਾਰੇ ਬੈਂਕ ਕੇਵਲ ਮਾਨਤਾ ਪ੍ਰਾਪਤ ਸੰਸਥਾਵਾਂ ਅਤੇ 
ਕੋਰਸਾਂ ਲਈ ਹੀ loan ਦਿੰਦੇ ਹਨ।
 
3. ਅਰਜ਼ੀ ਫਾਰਮ ਭਰੋ - ਬੈਂਕ ਦੁਆਰਾ ਦਿੱਤੇ 
ਗਏ ਫਾਰਮ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਅਤੇ ਫ਼ਿਰ
 ਸਾਰੀ ਜਾਨਕਾਰੀ ਸਹੀ ਅਤੇ ਢੁਕਵਾਂ ਪ੍ਰਯੋਗ ਨਾਲ ਭਰੀ 
ਜਾਵੇ । ਜਿਸ ਵਿੱਚ ਨਿੱਜੀ ਜਾਣਕਾਰੀ , 
ਵਿਦਿਅਕ ਯੋਗਤਾ, 
ਕੋਰਸ ਦੀ ਜਾਣਕਾਰੀ ਅਤੇ ਆਪਣੇ ਵਿੱਤੀ ਵੇਰਵੇ ਭਰਨੇ 
ਪਣਗੇ।

4. ਲੋੜੀਦੇ ਦਸਤਾਵੇਜ਼ ਜਮ੍ਹਾਂ ਕਰੋ - ਇਸ
 ਲਈ ਲੋੜੀਂਦੇ ਦਸਤਾਵੇਜ ਜਿਵੇ ਪਛਾਣ ਸਬੂਤ, ਪਤੇ ਦਾ 
ਸਬੂਤ, ਪਿਛਲੇ ਵਿੱਦਿਅਕ ਸਰਟੀਫਿਕੇਟ, ਦਾਖਲਾ ਕਾਰਡ , 

ਕੋਰਸ ਫੀਸ ਦਾ ਢਾਂਚਾ ਅਤੇ ਸਹੀ ਬਿਨੈਕਾਰ (granter) 
ਦੀ ਜਾਣਕਾਰੀ ਜਮ੍ਹਾਂ ਕੀਤੀ ਜਾਏ।
5 . ਅਰਜ਼ੀ ਸਮੀਖਿਆ - ਬੈਂਕ ਤੁਹਾਡੀ 
ਅਰਜ਼ੀ ਦੀ ਸਮਿਖਿਆ ਕਰੇਗੀ ਅਤੇ ਤੁਹਾਡੀ ਯੋਗਤਾਂ 
ਦੀ ਜਾਂਚ ਕਰੇਗੀ । ਇਸ ਪ੍ਰਕਿਰਿਆ ਵਿੱਚ ਕੁੱਝ 
ਸਮਾਂ ਲੱਗ ਸਕਦਾ ਹੈ

6 . ਲੋਨ ਮਨਜੂਰੀ - ਜੇਕਰ ਤੁਸੀਂ ਦਿੱਤੀ 
ਗਈ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਅਪਲਾਈ 
ਕਰਦੇ ਹੋ ਤਾਂ ਬੈਂਕ ਵੱਲੋਂ ਜਲਦ ਹੀ ਤੁਹਾਡੀ ਅਰਜ਼ੀ 
ਮਨਜੂਰ ਹੋ ਜਾਵੇਗੀ ਅਤੇ ਸਾਰੇ ਕਾਗ਼ਜ਼ੀ ਕਾਰਵਾਈ 
ਤੋਂ ਬਾਅਦ ਪੈਸੇ ਬੈਂਕ ਵਿੱਚ ਆ ਜਾਣਗੇ 


No comments:

Post a Comment

Thank you